fbpx

MaKami College Open House Saturday June 8!

ਮੇਰਾ ਨਾਂ ਬਰਿੰਦਰ ਕੌਰ ਵੜੈਚ (ਬੀ) ਹੈ, ਅਤੇ ਮੈਂ ਐਡਮਿੰਟਨ ਵਿੱਚ ਮਾਕਾਮੀ ਕਾਲਜ (Makami College) ਵਿਖੇ ਵਿਦਿਆਰਥੀ ਵਿਕਾਸ ਮੈਨੇਜਰ ਹਾਂ।

ਹੈਲੋ, ਮੇਰਾ ਨਾਂ ਬਰਿੰਦਰ ਕੌਰ ਵੜੈਚ (ਬੀ) ਹੈ, ਅਤੇ ਮੈਂ ਐਡਮਿੰਟਨ ਵਿੱਚ ਮਾਕਾਮੀ ਕਾਲਜ (Makami College) ਵਿਖੇ ਵਿਦਿਆਰਥੀ ਵਿਕਾਸ ਮੈਨੇਜਰ ਹਾਂ।

ਮੈਂ ਇੰਗਲੈਂਡ ਵਿੱਚ ਪੈਦਾ ਹੋਈ ਅਤੇ ਉੱਥੇ ਹੀ ਮੇਰਾ ਪਾਲਣ-ਪੋਸ਼ਣ ਹੋਇਆ ਸੀ, ਅਤੇ ਮੇਰੇ ਅੰਦਰ ਹਮੇਸ਼ਾ ਹੀ ਜੀਵਨ ਵਿੱਚ ਬੇਹਤਰ ਬਦਲਾਅ ਲਿਆਉਣ ਲਈ ਲੋਕਾਂ ਦੀ ਮਦਦ ਕਰਨ ਦਾ ਜਜ਼ਬਾ ਸੀ। ਮੈਂ ਇਸਨੂੰ ਇੱਕ ਵਿਸ਼ਵਾਸਯੋਗ ਸਲਾਹਕਾਰ ਵਜੋਂ, ਭਾਈਚਾਰੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਦੀ ਵਕੀਲ ਅਤੇ ਉਨ੍ਹਾ ਦੇ ਸਰੋਕਾਰਾਂ ਦੀ ਆਵਾਜ਼ ਦਾ ਨੁਮਾਇੰਦਾ ਬਣ ਕੇ, ਉਨ੍ਹਾਂ ਦੇ ਸਰੋਕਾਰਾਂ ਬਾਰੇ ਆਵਾਜ਼ ਉਠਾ ਕੇ ਅਤੇ ਬਹੁ-ਸਭਿਅਚਾਰਕ ਗਰੁੱਪਾਂ ਵਿੱਚ ਜਨ ਸਧਾਰਨ ਪੱਧਰ ’ਤੇ ਸੇਵਾਵਾਂ ਦੇ ਬੰਦੋਬਸਤ ਵਿੱਚ ਘਾਟ ਪ੍ਰਤੀ ਜਾਗਰੂਕਤਾ ਪੈਦਾ ਕਰ ਕੇ ਅਮਲ ਵਿੱਚ ਲਿਆਂਦਾ। ਇਹ ਅਜਿਹੀਆਂ ਸੀਮਾਵਾਂ ਕਾਰਨ ਸੀ ਜਿਵੇਂ ਕਿ ਸਰੋਤਾਂ ਦੀ ਘਾਟ ਦੀ ਜਾਣਕਾਰੀ ਬਾਰੇ ਜਾਣਕਾਰੀ ਨਾ ਹੋਣੀ ਅਤੇ ਇਸ ਬਾਰੇ ਪਹੁੰਚ ਕਰਨ ਅਤੇ ਜਾਣਨ ਬਾਰੇ ਉਨ੍ਹਾਂ ਲੋਕਾਂ ਦੀਆਂ ਭਾਸ਼ਾਵਾਂ ਵਿੱਚ ਜਾਣਕਾਰੀ ਮੁਹੱਈਆ ਨਾ ਹੋਣੀ।  

ਇਸ ਜਜ਼ਬੇ ਅਤੇ ਸਥਾਨਕ ਭਾਈਚਾਰੇ ਦੇ ਸਰੋਕਾਰਾਂ ਬਾਰੇ ਜਾਣਨ ਨੇ ਮੈਨੂੰ ਸੋਸ਼ਲ ਵਰਕਰ ਵਜੋਂ ਅਤੇ ਕਮਿਊਨਿਟੀ ਐਜੂਕੇਸ਼ਨ ਵਿੱਚ ਬੈਚੁਲਰ’ਜ਼ ਅਤੇ ਮਾਸਟਰ’ਜ਼ ਹਾਸਲ ਕਰਨ ਲਈ ਬਲ ਦਿੱਤਾ। ਮੈਂ ਕਈ ਸਾਲਾਂ ਲਈ ਯੂ ਕੇ ਵਿੱਚ ਸਥਾਨਕ ਸਰਕਾਰ ਲਈ ਕੰਮ ਕੀਤਾ ਜੋ ਸਕੂਲਾਂ, ਕਮਿਊਨਿਟੀ ਵਿੱਚ ਉਨ੍ਹਾਂ ਪਹਿਲਕਦਮੀਆਂ ਨੂੰ ਲਾਗੂ ਕਰਨ ਵਿੱਚ ਸ਼ਾਮਲ ਅਜਿਹੇ ਭਾਈਚਾਰਕ ਅਦਾਰਿਆਂ ਵਿੱਚ ਅਧਾਰਤ ਸਨ ਜੋ ਸਾਰੇ ਨਸਲੀ ਪਿਛੋਕੜ ਵਾਲੇ ਲੋਕਾਂ ਲਈ ਸਿੱਖਿਆ ਦੇ ਬਰਾਬਰ ਮੌਕੇ, ਰੁਜ਼ਗਾਰ ਦੀਆਂ ਬੇਹਤਰ ਚੋਣਾਂ, ਪਰਿਵਾਰਕ ਸਥਿਰਤਾ, ਬੱਚਿਆਂ ਦੀ ਸਾਂਭ-ਸੰਭਾਲ ਅਤੇ ਘਰੇਲੂ ਹਿੰਸਾ ਅਤੇ ਬਦਸਲੂਕੀ ਦੇ ਸ਼ਿਕਾਰਾਂ ਨੂੰ ਇਮਦਾਦ ਦੇਣ ਦਾ ਕੰਮ ਕਰਦੇ ਸਨ।  

ਮੈਂ, ਇਨ੍ਹਾਂ ਵਿਅਕਤੀਆਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਬੰਦੋਬਸਤਾਂ ਬਾਰੇ ਜਾਣਨ ਅਤੇ ਸਮਰੱਥ ਬਣਾਉਣ ਵਿੱਚ ਮਦਦ ਕਰਨ ਲਈ ਉਨ੍ਹਾਂ ਨਾਲ ਬਹੁਤ ਨੇੜੇ ਹੋ ਕੇ ਕੰਮ ਕੀਤਾ ਜਿਸਨੇ ਉਨ੍ਹਾਂ ਨੂੰ ਨਸਲੀ ਭਾਈਚਾਰਿਆਂ ਨੂੰ ਜਨ ਸਧਾਰਨ ਪੱਧਰ ’ਤੇ ਸੇਵਾਵਾਂ ਤੀਕ ਪਹੁੰਚ ਕਰਨ ਬਾਰੇ ਸਿੱਖਿਅਤ ਕੀਤਾ।

ਇੱਕ ਆਵਾਸੀ ਪਰਿਵਾਰ ਵਿੱਚ ਪੈਦਾ ਹੋਏ ਬੱਚੇ ਵਜੋਂ, ਮੈਨੂੰ ਆਪਣੇ ਲਈ ਅਤੇ ਆਪਣੇ ਮਾਪਿਆਂ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਬੰਦੋਬਸਤ ਦੀ ਕਿਸੇ ਵੀ ਜਾਣਕਾਰੀ ਤੋਂ ਬਿਨਾਂ ਆਪਣੇ ਆਪ ਹੀ ਹੱਲ ਕੱਢਣਾ ਪੈਂਦਾ ਸੀ, ਕਿਉਂਕਿ ਮੇਰੇ ਮਾਪੇ ਆਵਾਸੀ ਸਨ ਜੋ ਭਾਰਤ ਤੋਂ ਆਏ ਅਤੇ ਇੰਗਲੈਂਡ ਵਿੱਚ ਵੱਸ ਗਏ ਸਨ। ਜਿਹੜੇ ਵਿਅਕਤੀ ਅੰਗਰੇਜ਼ੀ ਆਪਣੀ ਪਹਿਲੀ ਭਾਸ਼ਾ ਵਜੋਂ ਨਹੀਂ ਬੋਲ ਸਕਦੇ ਸਨ ਉਨ੍ਹਾਂ ਨੂੰ ਗਿਆਨ ਅਤੇ ਜਾਣਕਾਰੀ ਮੁਹੱਈਆ ਕਰਵਾਉਣ ਦੀ ਬਹੁਤ ਘਾਟ ਸੀ। ਸਮੇਂ ਨਾਲ ਭਾਸ਼ਾ ਦੀਆਂ ਇੰਨ੍ਹਾਂ ਸੀਮਾਵਾਂ ਅਤੇ ਚੁਣੌਤੀਆਂ ਨੂੰ ਸਮਝਿਆ ਗਿਆ, ਜਦੋਂ ਸਾਰਿਆਂ ਲਈ ਬਰਾਬਰ ਦੇ ਮੌਕੇ ਯਕੀਨੀ ਬਣਾਉਣ ਲਈ ਇਸ ਪੱਖ ਦੇ ਹੋਰ ਸਮਰਥਕਾਂ ਨੇ ਨੁਮਾਇੰਦਿਆਂ ਨਾਲ ਕੰਮ ਕੀਤਾ।

ਮੇਰਾ ਪਰਿਵਾਰ ਅਤੇ ਮੈਂ ਸਾਲ 2012 ਵਿੱਚ ਕੈਨੇਡਾ ਵਿੱਚ ਐਡਮਿੰਟਨ ਵਿਖੇ ਆ ਗਏ। ਨਵੇਂ ਸਥਾਈ ਰਿਹਾਇਸ਼ੀ ਅਤੇ ਸਮੁੰਦਰੋਂ ਪਾਰ ਨਵੇਂ ਆਉਣ ਵਾਲਿਆਂ ਵਜੋਂ ਨਵੀਆਂ ਚੁਣੌਤੀਆਂ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਅਸੀਂ ਇੱਥੇ ਆਉਣ ਦਾ ਫ਼ੈਸਲਾ ਕੀਤਾ। ਘਰ ਲੱਭਣ, ਪਰਿਵਾਰ ਦਾ ਪਾਲਣ-ਪੋਸ਼ਣ ਕਰਨ, ਨਵੇਂ ਆਉਣ ਵਾਲਿਆਂ ਲਈ ਇਮਦਾਦ ਅਤੇ ਰਾਹਨੁਮਾਈ ਲੱਭਣ ਦੇ ਨਾਲ-ਨਾਲ ਯੂ ਕੇ ਵਿੱਚ ਜਿਸ ਪੇਸ਼ੇ ਨੂੰ ਮੈਂ ਪਿਆਰ ਕਰਦੀ ਸੀ ਉਹ ਜਾਰੀ ਰੱਖਣ ਵਿੱਚ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਦੇ ਤੌਰ ’ਤੇ ਅਸੀਂ ਹਰ ਇੱਕ ਚੁਣੌਤੀ ਨੂੰ ਮੌਕਾ ਸਮਝ ਕੇ ਪਰਵਾਨ ਕੀਤਾ ਤਾਂਕਿ ਇਸ ਜਗ੍ਹਾ ਨੂੰ ਅਸੀਂ ਆਪਣਾ ਘਰ ਕਹਿ ਸਕੀਏ। ਇਸ ਸਫ਼ਰ ਵਿੱਚ ਅਸੀਂ ਬਹੁਤ ਲੋਕਾਂ ਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ, ਅਤੇ ਹੁਣ ਅਸੀਂ ਉਨ੍ਹਾਂ ਨੂੰ ਆਪਣਾ ਪਰਿਵਾਰ ਸਮਝਦੇ ਹਾਂ!

ਮੈਂ ਖ਼ੁਸ਼ਕਿਸਮਤ ਸੀ ਕਿ ਆਖ਼ਰਕਾਰ ਮੈਨੂੰ ਮਾਕਾਮੀ ਕਾਲਜ, ਜਿਸ ਦਾ ਉਹੀ ਉਦੇਸ਼ ਅਤੇ ਮੰਤਵ ਸੀ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਸਮਰੱਥ ਬਣਾਉਣਾ, ਵਿਖੇ ਅਜਿਹਾ ਕਿੱਤਾ ਅਤੇ ਸੰਸਥਾ ਮਿਲ ਗਈ ਜਿਸਨੂੰ ਮੈਂ ਮੁਕੰਮਲ ਤੌਰ ’ਤੇ ਧਾਰਨ ਕਰ ਲਿਆ ਅਤੇ ਜੋ ਮੈਨੂੰ ਬਹੁਤ ਅਜੀਜ਼ ਹੈ। ਪਹਿਲਾਂ ਮੈਂ ਮਾਕਾਮੀ ਕਾਲਜ ਵਿਖੇ ਵਿਦਿਆਰਥੀ ਸਲਾਹਕਾਰ ਵਜੋਂ ਸ਼ੁਰੂ ਕੀਤਾ ਸੀ ਅਤੇ ਹੁਣ ਮੈਨੂੰ ਵਿਦਿਆਰਥੀ ਵਿਕਾਸ ਮੈਨੇਜਰ ਵਜੋਂ ਤਰੱਕੀ ਮਿਲ ਗਈ ਹੈ।

ਸਿੱਖਿਆ ਅਤੇ ਮੌਕੇ ਪ੍ਰਦਾਨ ਕਰਨ ਦੀ ਮੇਰੀ ਜ਼ੁੰਮੇਵਾਰੀ ਦੇ ਬਾਵਜੂਦ, ਆਵਾਸੀਆਂ, ਨਵੇਂ ਆਉਣ ਵਾਲਿਆਂ ਅਤੇ ਕੇਵਲ ਨਵੀਆਂ ਚੁਣੌਤੀਆਂ ਚਾਹੁਣ ਵਾਲੇ ਲੋਕਾਂ ਦੇ ਨਾਲ-ਨਾਲ ਹਰ ਕਿਸਮ ਦੇ ਲੋਕਾਂ ਨੂੰ ਸਮਰੱਥ ਬਣਾਉਣਾ, ਸਮਰਥਨ ਦੇਣਾ ਅਤੇ ਮਦਦ ਕਰਨਾ ਮੇਰੀ ਦਿਲੀ ਖ਼ਾਹਸ਼ ਹੈ। ਮਾਕਾਮੀ ਕਾਲਜ ਬਹੁਤ ਸਮਰਥਨ, ਬੇਹੱਦ ਵੰਨ ਸੁਵੰਨੇ ਸਰੋਤ ਪ੍ਰਦਾਨ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਸਕੂਲ ਆਉਣ ਅਤੇ ਉੱਤਮ ਸਿੱਖਿਆ ਹਾਸਲ ਕਰਨ ਲਈ ਉਤਸ਼ਾਹਤ ਕਰਦਾ ਹੈ, ਜੋ ਬਹੁਤ ਵਧੀਆ ਅਵਸਰਾਂ ਤੀਕ ਪਹੁੰਚ ਸੁਖ਼ਾਲੀ ਬਣਾਉਂਦਾ ਹੈ। ਮਾਕਾਮੀ ਕਾਲਜ ਵਿਖੇ ਸਾਡੀ ਇਹ ਧਾਰਨਾ ਹੈ ਕਿ ਹਰ ਵਿਅਕਤੀ ਨੂੰ ਸਿੱਖਿਆ ਪ੍ਰਾਪਤ ਕਰਨ ਅਤੇ ਕਾਮਯਾਬ ਹੋਣ ਦਾ ਹੱਕ ਹੈ!

ਭਾਵੇਂ ਮੈਂ ਯੂ ਕੇ ਵਿੱਚ ਪੈਦਾ ਅਤੇ ਵੱਡੀ ਹੋਈ ਹਾਂ, ਮੈਂ ਦੁਭਾਸ਼ੀ ਹਾਂ ਅਤੇ ਮੈਂ ਆਪਣੇ ਪਿਤਾ ਦੀ ਧੰਨਵਾਦੀ ਹਾਂ ਜਿਸ ਨੇ ਮੈਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਪੜ੍ਹਾਉਣ ਵਿੱਚ ਸਮਾਂ ਲਗਾਇਆ। ਮੈਂ ਰਵਾਨਗੀ ਨਾਲ ਪੰਜਾਬੀ ਬੋਲ, ਪੜ੍ਹ ਅਤੇ ਲਿਖ ਸਕਦੀ ਹਾਂ, ਜਿਸ ਕਰ ਕੇ ਮੈਂ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੀ ਹਾਂ ਜੋ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਜਾਣਦੇ। ਕਿਸੇ ਦੂਜੀ ਭਾਸ਼ਾ ਦੀ ਚੰਗੀ ਜਾਣਕਾਰੀ ਹੋਣੀ ਬਹੁਤ ਲਾਹੇਵੰਦ ਹੁੰਦੀ ਹੈ, ਕਿਉਂਕਿ ਇਸ ਨੇ ਮੈਨੂੰ ਭਾਸ਼ਾਈ ਔਕੜਾਂ ਦਾ ਸਾਹਮਣਾ ਕਰ ਰਹੇ ਹੋਰ ਬਹੁਤ ਸਾਰੇ ਲੋਕਾਂ ਨੂੰ ਇਹ ਸਮਝਣ ਵਿੱਚ, ਕਿ ਮਾਕਾਮੀ ਵਿਖੇ ਸਿੱਖਿਆ ਹਾਸਲ ਕਰ ਕੇ ਉਹ ਆਪਣਾ ਜੀਵਨ ਕਿਵੇਂ ਸੁਧਾਰ ਸਕਦੇ ਹਨ, ਮਦਦ ਕਰਨ ਦਾ ਮੌਕਾ ਪਰਦਾਨ ਕੀਤਾ ਹੈ।

ਐਡਮਿੰਟਨ ਵਿੱਚ ਈਸਟ ਇੰਡੀਅਨ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਹੋਰ ਵਿਭਿੰਨ ਭਾਈਚਾਰਿਆਂ ਦੀ ਵੱਡੀ ਗਿਣਤੀ ਵੱਸਦੀ ਹੈ ਜੋ ਆਪਣੇ ਪਰਿਵਾਰ ਅੰਦਰ ਸਿਹਤ ਸਾਂਭ-ਸੰਭਾਲ ਦਾ ਕੰਮ ਕਰਦੇ ਹਨ। ਬਹੁਤ ਸਾਰੇ ਸਭਿਆਚਾਰਾਂ ਵਿੱਚ ਸੰਯੁਕਤ ਪਰਿਵਾਰ ਵਜੋਂ ਰਹਿਣ ਅਤੇ ਸੰਯੁਕਤ ਪਰਿਵਾਰ ਦੀ ਸਿਹਤ ਸਾਂਭ-ਸੰਭਾਲ ਕਰਨ ਦੀ ਉਮੀਦ ਰੱਖੀ ਜਾਂਦੀ ਹੈ। ਇੰਨ੍ਹਾਂ ਭਾਈਚਾਰਿਆਂ ਦੇ ਬਹੁਤੇ ਮੈਂਬਰ ਇਹ ਨਹੀਂ ਜਾਣਦੇ ਹੁੰਦੇ ਕਿ ਜੋ ਕੁੱਝ ਉਹ ਪਹਿਲਾਂ ਹੀ ਕਰ ਰਹੇ ਹਨ ਇਹ ਹੈੱਲਥ ਕੇਅਰ ਏਡ (ਸਿਹਤ ਸੰਭਾਲ ਮਦਦਗਾਰ) ਵਜੋਂ ਬਹੁਤ ਵਧੀਆ ਕਿੱਤਾ ਹੋ ਸਕਦਾ ਹੈ।    

ਅਜਿਹੇ ਭਾਈਚਾਰਿਆਂ ਵਿੱਚ ਬਹੁਤ ਸਾਰੇ ਈਸਟ ਇੰਡੀਅਨ ਵੀ ਹਨ ਜੋ ਆਪਣੇ ਘਰਾਂ ਦੀਆਂ ਬੇਸਮੈਂਟਾਂ ਵਿੱਚੋਂ ਇਸਥੈੱਟੀਸ਼ਅਨ (ਸੋਹਜ-ਸੁੰਦਰਤਾ ਸੰਬੰਧੀ) ਅਤੇ ਹੇਅਰ ਸਟਾਇਲਿਸਟ (ਵਾਲਾਂ ਦੇ ਫ਼ੈਸ਼ਨ ਸੰਬੰਧੀ) ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਤਾਂ ਪਹਿਲਾਂ ਹੀ ਉੱਦਮੀ ਵਿਅਕਤੀ ਹਨ ਅਤੇ ਉਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਮਾਕਾਮੀ ਕਾਲਜ ਵਿਖੇ ਕਿਹੜੇ ਕੋਰਸ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਕੰਮ ਅਤੇ ਪੜ੍ਹਾਈ ਵਿੱਚ ਜੀਵਨ ਸੰਤੁਲਨ ਬਣਾਈ ਰੱਖਣ ਵਿੱਚ ਉਹ ਕਿੰਨੇ ਲਚਕਦਾਰ ਹਨ। ਸਾਡੇ 3000 ਐਡਵਾਂਸਡ ਕਲਿਨੀਕਲ ਮੈਸਾਜ ਥੈਰਪੀ ਡਿਪਲੋਮਾ ਵਿੱਚ ਦਾਖ਼ਲਾ ਲੈ ਕੇ ਉਹ ਹੋਰ ਵੀ ਕਾਮਯਾਬ ਹੋ ਗਏ ਹਨ, ਅਤੇ ਪੱਛਮੀ ਕੈਨੇਡਾ ਵਿੱਚ ਸਾਡਾ ਸਕੂਲ ਸਾਰਿਆਂ ਤੋਂ ਵੱਡਾ ਹੈ। ਡਿਪਲੋਮਾ ਹਾਸਲ ਕਰ ਕੇ ਉਨ੍ਹਾਂ ਨੇ ਆਪਣੇ ਮੌਜੂਦਾ ਗਾਹਕਾਂ ਨੂੰ ਰਜਿਸਟਰਡ ਮੈਸਾਜ ਥੈਰਾਪਿਸਟ (ਆਰਐੱਮਟੀ) ਵਜੋਂ ਸੇਵਾਵਾਂ ਵਧਾ ਦਿੱਤੀਆਂ ਹਨ ਅਤੇ ਵਿੱਤੀ ਅਤੇ ਨਿੱਜੀ ਤੌਰ ’ਤੇ ਬਹੁਤ ਕਾਮਯਾਬ ਹੋ ਰਹੇ ਹਨ।

ਮੈਨੂੰ ਮਾਕਾਮੀ ਕਾਲਜ ਦਾ ਹਿੱਸਾ ਹੋਣ ’ਤੇ ਮਾਣ ਹੈ, ਜੋ ਲੋਕਾਂ ਵਿੱਚ ਨਿਵੇਸ਼ ਕਰ ਕੇ ਅਸਲੀ ਲੋਕਾਂ ਦੇ ਅਸਲ ਜੀਵਨ ਦਾ ਧਿਆਨ ਰੱਖਦਾ ਹੈ। ਸਕੂਲ ਵਜੋਂ ਅਸੀਂ ਬਹੁਤ ਤੇਜ਼ੀ ਨਾਲ ਵਧ ਰਹੇ ਹਾਂ, ਕਿਉਂਕਿ ਸਿੱਖਿਆ ਪਰਣਾਲੀ ਵਿੱਚਲੇ ਉਸ ਪਾੜੇ ਨੂੰ ਸਮਝ ਲਿਆ ਹੈ ਜਿਸ ਨੂੰ ਭਰਨ ਦੀ ਲੋੜ ਹੈ। ਅਸੀਂ ਹੋਰ ਵਧੇਰੇ ਕੋਰਸ ਜਿਵੇਂ ਕਿ ਬਿਜ਼ਨਸ ਐਡਮਿਨਸਟਰੇਟਿਵ ਡਿਪਲੋਮਾ, ਮਾਸਟਰ ਇਨਸਟਰੱਕਟਰ, ਇੰਗਲਿਸ਼ 202, ਏਬੀਐੱਸਟੀ, ਚਾਇਲਡਕੇਅਰ ਅਤੇ ਮੈਡੀਕਲ ਆਫ਼ਿਸ ਅਸਿਸਟੈਂਟ ਪਰਦਾਨ ਕਰਨ ਅਤੇ ਇਸ ਦੇ ਨਾਲ-ਨਾਲ ਕੈਨੇਡਾ ਭਰ ਵਿੱਚ ਨਵੇਂ ਕਾਲਜ ਖੋਲ੍ਹਣ ਦੇ ਅਮਲ ਵਿੱਚ ਹਾਂ।

ਅਸੀਂ ਦਾਖ਼ਲੇ ਲਈ ਕੋਈ ਫ਼ੀਸ ਨਹੀਂ ਚਾਰਜ ਕਰਦੇ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦਾਖ਼ਲੇ ਦੀ ਪ੍ਰਕਿਰਿਆ ਅਤੇ ਫ਼ੰਡਿੰਗ ਲਈ ਅਰਜ਼ੀ ਮੁਕੰਮਲ ਕਰਨ ਵਿੱਚ ਮਦਦ ਕਰਦੇ ਹਾਂ।

ਕ੍ਰਿਪਾ ਕਰਕੇ ਬੇਝਿਜਕ ਆਉ ਅਤੇ ਮੇਰੇ ਨਾਲ ਕਾਫ਼ੀ ਪੀਓ ਅਤੇ ਗੱਲਬਾਤ ਵਿੱਚ ਸ਼ਾਮਲ ਹੋਵੋ ਅਤੇ ਬੇਹਤਰ ਭਵਿੱਖ ਦੀ ਭਾਲ ਕਰਨ ਅਤੇ ਰੋਸ਼ਨ ਭਵਿੱਖ ਲਈ ਮਾਕਾਮੀ ਕਾਲਜ ਵਿਖੇ ਸਿੱਖਿਆ ਵਿੱਚ ਨਿਵੇਸ਼ ਕਰਨ ਵਿੱਚ ਤੁਹਾਡੀ ਮਦਦ ਕਰਨ ਦਾ ਮੈਨੂੰ ਮੌਕਾ ਦਿਉ!

ਮੇਰੇ ਨਾਲ 780-200-9581 ਉੱਪਰ ਜਾਂ ਇਸ ਪਤੇ ਉੱਪਰ [email protected] ਈਮੇਲ ਕਰ ਕੇ  ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।

More Stories


ਮੇਰਾ ਨਾਂ ਬਰਿੰਦਰ ਕੌਰ ਵੜੈਚ (ਬੀ) ਹੈ, ਅਤੇ ਮੈਂ ਐਡਮਿੰਟਨ ਵਿੱਚ ਮਾਕਾਮੀ ਕਾਲਜ (Makami College) ਵਿਖੇ ਵਿਦਿਆਰਥੀ ਵਿਕਾਸ ਮੈਨੇਜਰ ਹਾਂ।

ਐਡਮਿੰਟਨ, ਅਲਬਰਟਾ, ਕੈਨੇਡਾ ਵਿੱਚ ਇੱਕ ਵਿਦਿਆਰਥੀ ਸਲਾਹਕਾਰ ਬਰਿੰਦਰ ਨੂੰ ਮਿਲੋ। ਮੂਲ ਰੂਪ ਵਿੱਚ ਯੂਨਾਈਟਿਡ ਕਿੰਗਡਮ ਤੋਂ, ਬਰਿੰਦਰ ਪੰਜਾਬੀ ਵਿੱਚ ਮੁਹਾਰਤ ਰੱਖਦਾ ਹੈ।

Read More